A new ProZ.com translation contests interface is currently in development, and a preview contest is underway. Click here to visit the new interface »

Previous ProZ.com translation contests

English » Punjabi - 2 entries


From "Letters from a Self-Made Merchant to His Son" by George Horace Lorimer. 320 words
I remember reading once that some fellows use language to conceal thought, but it's been my experience that a good many more use it instead of thought.

A businessman's conversation should be regulated by fewer and simpler rules than any other function of the human animal. They are:

Have something to say.

Say it.

Stop talking.

Beginning before you know what you want to say and keeping on after you have said it lands a merchant in a lawsuit or the poorhouse, and the first is a short cut to the second. I maintain a legal department here, and it costs a lot of money, but it's to keep me from going to law.

It's all right when you are calling on a girl or talking with friends after dinner to run a conversation like a Sunday-school excursion, with stops to pick flowers; but in the office your sentences should be the shortest distance possible between periods. Cut out the introduction and the peroration, and stop before you get to secondly. You've got to preach short sermons to catch sinners; and deacons won't believe they need long ones themselves. Give fools the first and women the last word. The meat's always in the middle of the sandwich. Of course, a light butter on either side of it doesn't do any harm if it's intended for a man who likes butter.

Remember, too, that it's easier to look wise than to talk wisdom. Say less than the other fellow and listen more than you talk; for when a man's listening he isn't telling on himself and he's flattering the fellow who is. Give most men a good listener and most women enough note-paper and they'll tell all they know. Money talks -- but not unless its owner has a loose tongue, and then its remarks are always offensive. Poverty talks, too, but nobody wants to hear what it has to say.

The winning and finalist entries are displayed below.To view the like/dislike tags the entries received simply click on the "view all tags" link on the right hand corner of each entry.

You can leave your feedback for this pair at the bottom of the page.

Congratulations to the winners and thanks to all the participants!






Entry #1 - Points:
Manmohan Kaur
Manmohan Kaur
United States
View all tags
ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਪਡ਼ਿਆਂ ਸੀ ਕਿ ਕੁਝ ਲੋਕ ਭਾਸ਼ਾ ਦੀ ਵਰਤੋਂ ਵਿਚਾਰਾਂ ਨੂੰ ਛੁਪਾਉਣ ਲਈ ਕਰਦੇ ਹਨ, ਪਰ ਮੇਰਾ ਆਪਣਾ ਅਨੁਭਵ ਇਹ ਰਿਹਾ ਹੈ ਕਿ ਉਹਨਾਂ ਤੋਂ ਵੀ ਵੱਧ ਲੋਕ ਵਿਚਾਰ ਕਰਣ ਦੀ ਥਾਂ ਭਾਸ਼ਾ ਦੀ ਵਰਤੋਂ ਕਰਦੇ ਹਨ।

ਇੱਕ ਵਿਉਪਾਰੀ ਦੀ ਗੱਲ-ਬਾਤ, ਮਨੁੱਖ ਜਿਹੇ ਜੀਵ ਦੇ ਕਿਸੇ ਵੀ ਹੋਰ ਕੰਮ ਦੀ ਥਾਵੇਂ, ਥੋਡ਼ੇ ਅਤੇ ਸਾਧਾਰਣ ਨਿਯਮਾਂ ਵਿੱਚ ਬੱਝੀ ਹੋਣੀ ਚਾਹੀਦੀ ਹੈ। ਉਹ ਹਨ:-

ਕਹਿਣ ਲਈ ਕੁਝ ਹੋਵੇ।

ਬੋਲ ਦਿਉ।

ਗੱਲਾਂ ਕਰਣੀਆਂ ਬੰਦ ਕਰ ਦਿਉ।


ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਜਾਣਨ ਤੋਂ ਪਹਿਲਾਂ ਹੀਂ ਬੋਲਣਾਂ ਸ਼ੁਰੂ ਕਰ ਦੇਣਾ ਅਤੇ ਕਹਿ ਦੇਣ ਤੋਂ ਬਾਦ ਵੀ ਬੋਲਦੇ ਜਾਣਾ, ਇੱਕ ਵਿਉਪਾਰੀ ਨੂੰ ਜਾਂ ਤਾਂ ਕਿਸੇ ਜੁਰਮ ਵਿੱਚ ਫਸਾ ਦਿੰਦਾਂ ਹੈ ਜਾਂ ਫਿਰ ਪੂਰੀ ਤਰਾਂ ਗਰੀਬ ਬਣਾ ਦਿੰਦਾ ਹੈ ਅਤੇ ਪਹਿਲਾ ਦੂਜੇ ਤੀਕ ਪਹੁੰਚਣ ਦਾ ਇੱਕ ਛੋਟਾ ਰਸਤਾ ਹੈ। ਮੈਂ ਇਥੇ ਇੱਕ ਕਾਨੂੰਨੀ ਵਿਭਾਗ ਬਣਾਇਆ ਹੋਇਆ ਹੈ, ਤੇ ਉਸ ਤੇ ਕਾਫੀ ਪੈਸਾ ਵੀ ਖਰਚ ਹੁੰਦਾ ਹੈ, ਪਰ ਉਹ ਮੈਨੂੰ ਕਾਨੁੰਨੀ ਝਗਡ਼ਿਆਂ ਤੋਂ ਬਚਾਈ ਰੱਖਣ ਲਈ ਹੈ।

ਇਹ ਉਸ ਵੇਲੇ ਠੀਕ ਹੈ ਜਦ ਤੁਸੀਂ ਕਿਸੀ ਇੱਕ ਕੁਡ਼ੀ ਨਾਲ ਗੱਲ ਕਰਦੇ ਹੋ ਜਾਂ ਰਾਤ ਦੀ ਰੋਟੀ ਤੋਂ ਬਾਅਦ ਆਪਣੇ ਦੋਸਤਾਂ ਨਾਲ ਵਿਹਲ ਵੇਲੇ ਗੱਲ-ਬਾਤ ਨੂੰ ਚਾਲੂ ਰੱਖਣ ਲਈ ਫਾਲਤੂ ਦੀਆਂ ਗਲ੍ਹਾਂ ਕਰਦੇ ਹੋ, ਪਰ ਕੰਮ ਦੇ ਵੇਲੇ ਜਿੰਨਾਂ ਹੋ ਸਕੇ ਤੁਹਾਡੇ ਵਾਕ ਛੋਟੇ ਹੋਣੇ ਚਾਹੀਦੇ ਹਨ। ਅਰੰਭਲੀ ਗੱਲ ਅਤੇ ਗੱਲ ਦੇ ਆਖੀਰਲੇ ਹਿੱਸੇ ਨੂੰ ਛੱਡ ਦਿਉ ਅਤੇ ਦੂਜੇ ਤੀਕ ਪੁੱਜਣ ਤੋਂ ਪਹਿਲਾਂ ਰੁਕੋ। ਤੁਹਾਨੂੰ ਪਾਪੀਆਂ ਨੂੰ ਪਕਡ਼ਨ ਦੇ ਲਈ ਛੋਟੇ ਧਾਰਮਿਕ ਭਾਸ਼ਣਾਂ ਵਿੱਚ ਉਪਦੇਸ਼ ਦੇਣੇ ਹੋਣਗੇ ਅਤੇ ਫੇਰ ਪਾਦਰੀ ਵੀ ਯਕੀਨ ਨਹੀਂ ਕਰਣਗੇ ਕਿ ਉਹਨਾਂ ਨੂੰ ਖੁਦ ਵੀ ਲੰਬੇ ਧਾਰਮਿਕ ਭਾਸ਼ਣਾਂ ਦੀ ਲੋਡ਼ ਹੈ| ਮੂਰਖਾਂ ਨੂੰ ਸਭ ਤੋਂ ਪਹਿਲਾਂ ਅਤੇ ਔਰਤਾਂ ਨੂੰ ਆਖਰੀ ਗੱਲ ਕਹਿਣ ਦਿਉ | ਮੀਟ ਹਮੇਸ਼ਾ ਸੈਂਡਵਿਚ ਦੇ ਵਿੱਚਕਾਰ ਹੀ ਹੁੰਦਾ ਹੈ,ਨਿਰਸੰਦੇਹ ਇਸ ਦੇ ਦੋਹਾਂ ਪਾਸੇ ਮੱਖਣ ਲਗਾਉਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਇਹ ਕਿਸੇ ਅਜਿਹੇ ਵਿਅਕਤੀ ਲਈ ਹੈ ਜਿਸਨੂੰ ਮੱਖਣ ਪਸੰਦ ਹੋਵੇ।

ਇਹ ਵੀ ਯਾਦ ਰੱਖੋ, ਅਕਲਮੰਦੀ ਨਾਲ ਗੱਲ ਕਰਣ ਤੋਂ ਵੱਧ ਵਿਦਵਾਨ ਦਿੱਸਣਾ ਸੁਖਾਲਾ ਹੈ। ਦੂਜੇ ਇਨਸਾਨ ਦੀ ਥਾਵੇਂ ਘੱਟ ਗੱਲ ਕਰੋ, ਅਤੇ ਗੱਲ ਕਰਣ ਤੇਂ ਵੱਧ ਸੁਣੋ, ਕਿਉਂਕਿ ਉਹ ਇਨਸਾਨ ਜੋ ਗੱਲ ਸੁਣਦਾ ਹੈ, ਉਹ ਆਪਣੇ ਰਾਜ ਨਹੀਂ ਖੋਲਦਾ, ਬਲਕਿ ਜੋ ਦੱਸ ਰਿਹਾ ਹੈ ,ਉਸਦੀ ਝੂਠੀ ਵਡਿਆਈ ਕਰਦਾ ਹੈ। ਜੇ ਤੁਸੀਂ ਮਰਦਾਂ ਨੂੰ ਇੱਕ ਚੰਗਾ ਸੁਣਨ ਵਾਲਾ ਅਤੇ ਔਰਤਾਂ ਨੂੰ ਲੋਡ਼ ਅਨੁਸਾਰ ਕਾਗਜ ਦੇ ਦਿਉ ਤਾਂ ਜੋ ਕੁਝ ਵੀ ਉਹਨਾਂ ਨੂੰ ਪਤਾ ਹੈ, ਉਹ ਸਭ ਕੁਝ ਦੱਸ ਦੇਣਗੇ। ਪੈਸਾ ਬੇਲਦਾ ਹੈ, ਪਰ ਤਦ ਤੀਕ ਨਹੀਂ, ਜੱਦ ਤੀਕ ਉਸਦੇ ਮਾਲਕ ਦੀ ਜੁਬਾਨ ਖੁਲੀ ਹੋਵੇ ਅਤੇ ਉਸ ਵੇਲੇ ਉਸਦੀਆਂ ਗੱਲਾਂ ਹਮੇਸ਼ਾ ਚੰਗੀਆਂ ਨਹੀਂ ਹੁੰਦੀਆਂ। ਗਰੀਬੀ ਵੀ ਬੋਲਦੀ ਹੈ, ਪਰ ਜੋ ਉਹ ਕਹਿਣਾ ਚਾਹੁੰਦੀ ਹੈ, ਉਸਨੂੰ ਸੁਣਨ ਲਈ ਕੋਈ ਤਿਆਰ ਨਹੀਂ ਹੁੰਦਾ।



Entry #2 - Points:
View all tags
ਮੈਨੂੰ ਯਾਦ ਹੈ ਮੈਂ ਇੱਕ ਵਾਰ ਪੜ੍ਹਿਆ ਸੀ ਕਿ ਕੁਝ ਲੋਕ ਭਾਸ਼ਾ ਦੀ ਵਰਤੋਂ ਖਿਆਲ ਨੂੰ ਛੁਪਾਉਣ ਲਈ ਕਰਦੇ ਹਨ, ਪਰ ਇਹ ਮੇਰਾ ਤਜ਼ਰਬਾ ਰਿਹਾ ਹੈ ਕਿ ਕਾਫ਼ੀ ਸਾਰੇ ਹੋਰ ਲੋਕ ਇਸ ਨੂੰ ਖਿਆਲ ਦੀ ਜਗ੍ਹਾ 'ਤੇ ਵਰਤਦੇ ਹਨ।

ਕਿਸੇ ਕਾਰੋਬਾਰੀ ਦੀ ਗੱਲਬਾਤ 'ਤੇ ਮਨੁੱਖੀ ਜਾਨਵਰ ਦੇ ਕਿਸੇ ਹੋਰ ਵਿਹਾਰ ਦੀ ਬਜਾਏ ਥੋੜ੍ਹੇ ਅਤੇ ਸਰਲ ਨਿਯਮ ਲਾਗੂ ਹੋਣੇ ਚਾਹੀਦੇ ਹਨ। ਇਹ ਹਨ:

ਕੁਝ ਕਹਿਣਾ ਹੈ।

ਇਸਨੂੰ ਕਹੋ।

ਬੋਲਣਾ ਬੰਦ ਕਰੋ।

ਇਹ ਪਤਾ ਹੋਣ ਤੋਂ ਪਹਿਲਾਂ, ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਬੋਲਣਾ ਸ਼ੁਰੂ ਕਰ ਦੇਣ ਅਤੇ ਗੱਲ ਕਹਿਣ ਤੋਂ ਬਾਅਦ ਵੀ ਬੋਲਦੇ ਰਹਿਣ ਦੇ ਨਤੀਜੇ ਵਜੋਂ ਕੋਈ ਵਪਾਰੀ ਕਾਨੂੰਨੀ ਮੁਕੱਦਮੇ ਵਿੱਚ ਫੱਸ ਜਾਂਦਾ ਜਾਂ ਮੁਥਾਜ-ਘਰ ਵਿੱਚ ਪਹੁੰਚ ਜਾਂਦਾ ਹੈ, ਅਤੇ ਇਹਨਾਂ ਵਿੱਚੋਂ ਪਹਿਲਾ ਦੂਜੇ ਤਕ ਪਹੁੰਚਣ ਦਾ ਛੋਟਾ ਰਸਤਾ ਹੈ। ਮੈਂ ਇੱਥੇ ਇੱਕ ਕਾਨੂੰਨੀ ਵਿਭਾਗ ਚਲਾਉਂਦਾ ਹਾਂ, ਅਤੇ ਇਸ 'ਤੇ ਬਹੁਤ ਸਾਰੇ ਪੈਸੇ ਖ਼ਰਚ ਹੁੰਦੇ ਹਨ, ਪਰ ਇਹ ਮੈਨੂੰ ਕਾਨੂੰਨ ਦੇ ਕੋਲ ਜਾਣ ਤੋਂ ਬਚਾਉਣ ਵਾਸਤੇ ਹੈ।

ਜਦੋਂ ਤੁਸੀਂ ਕਿਸੇ ਕੁੜੀ ਨੂੰ ਮਿਲ ਰਹੇ ਹੋ ਜਾਂ ਡਿਨਰ ਤੋਂ ਬਾਅਦ ਦੋਸਤਾਂ ਨਾਲ ਗੱਲ ਕਰ ਰਹੇ ਹੋ ਤਾਂ ਐਤਵਾਰ ਦੇ ਸਕੂਲੀ ਸੈਰ-ਸਪਾਟੇ ਵਾਂਗ ਗੱਲ ਕਰਨਾ ਸਹੀ ਹੈ, ਜਿਸ ਵਿੱਚ ਫੁੱਲ ਚੁੱਕਣ ਲਈ ਠਹਿਰਾਉ ਆਉਂਦੇ ਹਨ; ਪਰ ਆਫ਼ਿਸ ਵਿੱਚ ਤੁਹਾਡੇ ਵਾਕ, ਡੰਡਿਆਂ ਦੇ ਵਿਚਕਾਰ ਸਭ ਤੋਂ ਛੋਟੀ ਸੰਭਵ ਦੂਰੀ ਹੋਣੇ ਚਾਹੀਦੇ ਹਨ। ਮੁਖਬੰਧ ਅਤੇ ਭਾਸ਼ਣ ਦਾ ਸਾਰ ਛੱਡ ਦਿਉ, ਅਤੇ ਦੂਜੀ ਦਲੀਲ 'ਤੇ ਜਾਣ ਤੋਂ ਪਹਿਲਾਂ ਹੀ ਰੁਕ ਜਾਉ। ਪਾਪੀਆਂ ਨੂੰ ਫੜਣ ਲਈ ਤੁਹਾਨੂੰ ਛੋਟੇ-ਛੋਟੇ ਉਪਦੇਸ਼ ਦੇਣ ਦੀ ਲੋੜ ਹੁੰਦੀ ਹੈ; ਅਤੇ ਡੀਕਨ (ਗਿਰਜੇ ਦੇ ਉਪ ਅਧਿਕਾਰੀ) ਇਹ ਨਹੀਂ ਮੰਨਣਗੇ ਕਿ ਉਹਨਾਂ ਨੂੰ ਖ਼ੁਦ ਵੱਡੇ ਉਪਦੇਸ਼ਾਂ ਦੀ ਲੋੜ ਹੈ। ਭੂਮਿਕਾ ਮੂਰਖਾਂ ਨੂੰ ਅਤੇ ਸਾਰ ਔਰਤਾਂ ਨੂੰ ਦੱਸੋ। ਮੀਟ ਹਮੇਸ਼ਾਂ ਸੈਂਡਵਿਚ ਦੇ ਵਿਚਕਾਰ ਹੁੰਦਾ ਹੈ। ਬੇਸ਼ਕ, ਇਸਦੇ ਦੋਵੇਂ ਪਾਸੇ ਹਲਕੇ ਜਿਹੇ ਮੱਖਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੇ ਇਹ ਕਿਸੇ ਅਜਿਹੇ ਆਦਮੀ ਲਈ ਹੈ ਜਿਸਨੂੰ ਮੱਖਣ ਪਸੰਦ ਹੈ।

ਇਹ ਵੀ ਯਾਦ ਰੱਖੋ, ਕਿ ਸਮਝਦਾਰੀ ਨਾਲ ਗੱਲ ਕਰਨ ਨਾਲੋਂ ਸਮਝਦਾਰ ਦਿਖਾਈ ਦੇਣਾ ਵਧੇਰੇ ਆਸਾਨ ਹੁੰਦਾ ਹੈ। ਦੂਜੇ ਵਿਅਕਤੀ ਤੋਂ ਘੱਟ ਕਹੋ ਅਤੇ ਬੋਲਣ ਨਾਲੋਂ ਜ਼ਿਆਦਾ ਸੁਣੋ; ਕਿਉਂਕਿ ਜਦੋਂ ਕੋਈ ਆਦਮੀ ਸੁਣ ਰਿਹਾ ਹੁੰਦਾ ਹੈ ਤਾਂ ਉਹ ਆਪਣੀ ਤਾਰੀਫ਼ ਨਹੀਂ ਕਰ ਰਿਹਾ ਹੁੰਦਾ ਹੈ ਅਤੇ ਉਹ ਉਸ ਵਿਅਕਤੀ ਦੀ ਖ਼ੁਸ਼ਾਮਦ ਕਰ ਰਿਹਾ ਹੁੰਦਾ ਹੈ। ਜ਼ਿਆਦਾਤਰ ਆਦਮੀਆਂ ਨੂੰ ਇੱਕ ਚੰਗਾ ਸ੍ਰੋਤਾ ਅਤੇ ਜ਼ਿਆਦਾਤਰ ਔਰਤਾਂ ਨੂੰ ਲਿਖਣ ਲਈ ਕਾਫ਼ੀ ਸਾਰੇ ਕਾਗਜ਼ ਦਵੋ ਅਤੇ ਉਹ ਸਭ ਕੁਝ ਦੱਸ ਦੇਣਗੇ ਜੋ ਉਹ ਜਾਣਦੇ ਹਨ। ਪੈਸਾ ਬੋਲਦਾ ਹੈ -- ਪਰ ਉਦੋਂ ਤਕ ਨਹੀਂ ਜਦੋਂ ਇਸਦਾ ਮਾਲਕ ਬੜਬੋਲਾ ਨਾ ਹੋਵੇ, ਅਤੇ ਫੇਰ ਇਸਦੀਆਂ ਟਿੱਪਣੀਆਂ ਹਮੇਸ਼ਾਂ ਅਪਮਾਨਜਨਕ ਹੁੰਦੀਆਂ ਹਨ। ਗਰੀਬੀ ਵੀ ਬੋਲਦੀ ਹੈ, ਪਰ ਕੋਈ ਵੀ ਸੁਣਨਾ ਨਹੀਂ ਚਾਹੁੰਦਾ ਕਿ ਇਹ ਕੀ ਕਹਿਣਾ ਚਾਹੁੰਦੀ ਹੈ।



« return to the contest overview



Translation contests
A fun way to take a break from your normal routine and test - and hone - your skills with colleagues.